ਜਾਣੋ ਕੌਣ ਸਨ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਨਿੰਨ ਸੇਵਕ ਬਾਬਾ ਭਾਈ ਰੂਪ ਚੰਦ ਜੀ

ਬਾਬਾ ਭਾਈ ਰੂਪ ਚੰਦ

ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਨਿੰਨ ਸੇਵਕ ਬਾਬਾ ਭਾਈ ਰੂਪ ਚੰਦ ਜੀ ਦਾ ਅੱਜ ਜਨਮ ਦਿਹਾੜਾ ਹੈ। ਉਹਨਾਂ ਦਾ ਜਨਮ ਭਾਈ ਸਿੱਧੂ ਦੇ ਘਰ ਮਾਤਾ ਸੂਰਤੀ ਦੀ ਕੁੱਖੋਂ 1671 ਈ: ਨੂੰ ਹੋਇਆ। ਭਾਈ ਰੂਪ ਚੰਦ ਦਾ ਨਾਮਕਰਨ ਕਰਵਾਉਣ ਲਈ ਜਦੋਂ ਭਾਈ ਸਿੱਧੂ ਤੇ ਬੀਬੀ ਸੂਰਤੀ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਕੋਲ ਗਏ, ਤਾਂ ਉਹਨਾਂ ਇਹਨਾਂ ਦਾ ਨਾਮ ‘ਰੂਪ ਚੰਦ’ ਰਖਿਆ, ਤੇ ਭਵਿੱਖਬਾਣੀ ਕੀਤੀ ਕਿ ਉਕਤ ਬਾਲਕ ਵੱਡਾ ਹੋ ਕੇ ਗੁਰੂ ਘਰ ਦੀ ਸੇਵਾ ਕਰੇਗਾ।

ਗੁਰੂ ਹਰਗੋਬਿੰਦ ਸਾਹਿਬ ਜੀ ਨੇ 1683 ਈ: ਵਿਚ ‘ਭਾਈਰੂਪ ਚੰਦ’ ਜੀ ਦੇ ਨਾਮ ‘ਤੇ ‘ਭਾਈਰੂਪਾ’ ਨਗਰ ਨੂੰ ਮੋੜ੍ਹੀ ਗੱਡ ਕੇ ਵਸਾਇਆ, ਜੋ ਕਿ ਅੱਜ ਪੰਜਾਬ ਦੇ ਵੱਡੇ ਕਸਬਿਆਂ ਵਿਚ ਸ਼ੁਮਾਰ ਹੈ, ਤੇ ਬਾਬਾ ਭਾਈ ਰੂਪ ਚੰਦ ਨੂੰ ‘ਭਾਈ’ ਦੀ ਪਦਵੀ ਬਖ਼ਸ਼ੀਸ਼ ਕੀਤੀ। ਬਾਬਾ ਜੀ ਨੇ ਇਸ ਦੌਰਾਨ ਪੂਰੇ ਮਾਲਵੇ ਅੰਦਰ ਲੋਕਾਂ ਨੂੰ ਗੁਰਮਤਿ ਦੀ ਸੱਚੀ ਸਿੱਖਿਆ ਦੇਣ ਦੇ ਨਾਲ-ਨਾਲ ਫਾਲਤੂ ਦੇ ਕਰਮਕਾਂਡਾ ਵਿਚ ਫਸੇ ਵਿਅਕਤੀਆਂ ਨੂੰ ਸਹੀ ਰਸਤਾ ਦਿਖਾਇਆ। ਭਾਈ ਸਾਹਿਬ ਦੀ ਸੇਵਾ ਭਾਵਨਾ ਤੋਂ ਖੁਸ਼ ਹੋ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਭਾਈ ਰੂਪ ਚੰਦ ਨੂੰ ਲੰਗਰ ਸੇਵਾ ਦਾ ਦਾਨ ਬਖ਼ਸ਼ਿਆ, ਤੇ ਉਹਨਾਂ ਨੂੰ ਲੰਗਰ ਵਰਤਾਉਣ ਲਈ ਇਕ ਕੜਛਾ ਦਿੱਤਾ।

ਬਾਬਾ ਭਾਈ ਰੂਪ ਚੰਦ 1766 ਈ: ਨੂੰ ਗੁਰੂ ਚਰਨਾਂ ਵਿਚ ਜਾ ਬਿਰਾਜੇ। ਉਹਨਾਂ ਦੇ ਜਨਮ ਦਿਨ ਦੀ ਖ਼ੁਸ਼ੀ ਵਿਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਗਤਾਂ ਵੱਲੋਂ 79ਵਾਂ ਸਾਲਾਨਾ ਧਾਰਮਿਕ ਦੀਵਾਨ 27 ਅਪ੍ਰੈਲ ਤੋਂ 30 ਅਪ੍ਰੈਲ ਤੱਕ ਦੀਵਾਨ ਹਾਲ ਭਾਈਪੂਰਾ (ਬਠਿੰਡਾ) ਵਿਖੇ ਮਨਾਇਆ ਜਾ ਰਿਹਾ ਹੈ, ਜਿਸ ਵਿਚ ਦੂਰ-ਦੂਰ- ਤੋਂ ਸੰਗਤ ਭਾਰੀ ਉਤਸ਼ਾਹ ਨਾਲ ਪਹੁੰਚਦੀ ਹੈ। ਇਸ ਮੌਕੇ ਸਿੱਖ ਪੰਥ ਦੇ ਮਹੱਲ ਪ੍ਰਚਾਰਕ, ਰਾਗੀ, ਢਾਡੀ ਤੇ ਕਵੀਸ਼ਰ ਇਕੱਤਰ ਸੰਗਤਾਂ ਨੂੰ ਬਾਬਾ ਭਾਈ ਰੂਪ ਚੰਦ ਦੇ ਇਤਿਹਾਸ ਤੋਂ ਜਾਣੂ ਕਰਵਾਉਣਗੇ।

ਭਾਈ ਰੂਪ ਸਮੇਤ ਪੂਰੇ ਮਾਲਵੇ ਅੰਦਰ ਲੋਕ ਬਾਬਾ ਭਾਈ ਰੂਪ ਚੰਦ ਜੀ ਦੇ ਪਰਿਵਾਰ ਨਾਲ ਸਬੰਧਿਤ ਵਿਅਕਤੀਆਂ ਨੂੰ ‘ਭਾਈ ਸਾਹਿਬ’ ਵੱਜੋਂ ਪੁਕਾਰ ਕੇ ਵਿਸ਼ੇਸ਼ ਸਤਿਕਾਰ ਪ੍ਰਦਾਨ ਕਰਦੇ ਹਨ।

ਰੱਥ ਸਾਹਿਬ ਦਾ ਇਤਿਹਾਸ
ਇਹ ਇਤਿਹਾਸਕ ਰੱਥ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਨੂੰ ਇੱਕ ਕਸ਼ਮੀਰੀ ਕਾਰੀਗਰ ਨੇ ਬਣਾ ਕੇ ਭੇਂਟ ਕੀਤਾ ਸੀ। ਇਸ ਰੱਥ ਤੇ ਮਾਤਾ ਗੰਗਾ ਜੀ (ਗੁਰੂ ਅਰਜਨ ਦੇਵ ਜੀ ਦੇ ਘਰੋਂ) ਬਾਬਾ ਬੁੱਢਾ ਜੀ ਕੋਲੋਂ ਪੁੱਤਰ ਦਾ ਵਰ ਮੰਗਣ ਲਈ ਗਏ ਉਸ ਤੋਂ ਬਾਅਦ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਤਿੰਨੇ ਪਤਨੀਆਂ ਦੇ ਇਸ ਰੱਥ ਤੇ ਸਵਾਰੀ ਕੀਤੀ ਇਸ ਤੋਂ ਉਪਰੰਤ ਇਹ ਰੱਥ ਮਹਾਰਾਜਾ ਸੱਤਵੇਂ ਪਾਤਸ਼ਾਹ ( ਸ਼੍ਰੀ ਗੁਰੂ ਹਰਰਾਏ ਸਾਹਿਬ ਜੀ ) ਕੋਲ ਚਲਾ ਗਿਆ ਇਹ ਰੱਥ ਸ਼੍ਰੀ ਗੁਰੂ ਹਰਰਾਏ ਸਾਹਿਬ ਨੇ ਆਪਣੇ ਵੱਡੇ ਪੁੱਤਰ ਰਾਮ ਰਾਏ ਨੂੰ ਕਿਰਤਨਪੁਰ ਤੋਂ ਦਿੱਲੀ ਵਿਚ 72 ਕਰਮਾਤਾ ਦਿਖਾਉਣ ਲਈ ਔਰੰਗਜ਼ੇਬ ਬਾਦਸ਼ਾਹ ਦੇ ਕੋਲ ਭੇਜਿਆ।

ਜਿਸ ਤੋਂ ਉਪਰੰਤ ਬਾਣੀ ਦੀ ਤੁੱਕ ਭੰਗ ਹੋਣ ਕਰਕੇ ਰਾਮਰਾਏ ਨੂੰ ਦੇਹਰਾਦੂਨ ਜਾਣਾ ਪਿਆ। ਇੱਥੇ ਜਾ ਕੇ ਉਹਨਾਂ ਦਾ ਦਿਹਾਂਤ ਹੋ ਗਿਆ। ਰਾਮਰਾਏ ਦੀਆਂ ਚਾਰ ਸ਼ਾਦੀਆਂ ਸਨ ਪਰ ਪੁੱਤਰ ਕੋਈ ਨਹੀਂ ਸੀ। ਪੁੱਤਰ ਨਾ ਹੋਣ ਕਰਕੇ ਭਾਈ ਗਿਆਨ ਚੰਦ ( ਬਾਬਾ ਭਾਈ ਰੂਪ ਚੰਦ ਜੀ ਦੇ ਪੋਤਰੇ) ਨੂੰ ਹੁਕਮ ਕੀਤਾ ਕਿ ਭਾਈ ਤੂੰ ਇਹ ਰੱਥ ਲੈ ਜਾ। ਸੰਮਤ 1744 ਭਾਦਰੋਂ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਇਹ ਬਗੈਰ ਬਲਦਾਂ ਤੋਂ ਭਾਈ ਰੂਪ ਆ ਗਿਆ। ਅੱਜ ਇਹ ਰੱਥ ਸਾਹਿਬ ਭਾਈ ਗਿਆਨ ਚੰਦ ਜੀ ਦੇ ਘਰ ਭਾਈ ਰੂਪੇ ਖੜਾ ਹੈ ਜਿਸ ਤੇ ਹਜ਼ਾਰਾਂ ਸ਼ਰਧਾ ਦੇਫੁਲ ਭੇਂਟ ਕਰਦੇ ਹਨ ਅਤੇ ਸੁੱਖਣਾ ਪੂਰੀਆਂ ਹੁੰਦੀਆਂ ਹਨ।

Leave a Reply

Your email address will not be published. Required fields are marked *